ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਵਧ ਗਿਆ ਏ । ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਹੁਣ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ ਏ । ਦਰਅਸਲ ਖਹਿਰਾ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟੈਂਡਰ ਘੋਟਾਲੇ 'ਚ ਫਸੇ ਸਾਬਕਾ ਮੰਤਰੀ ਆਸ਼ੂ ਦੇ ਸਮਰਥਨ 'ਚ ਲੁਧਿਆਣਾ 'ਚ ਦਿਤੇ ਜਾ ਰਹੇ ਧਰਨੇ ਨੂੰ ਚੁੱਕਣ ਦੀ ਸਲਾਹ ਦਿੱਤੀ ਸੀ। ਜਿਸ ਤੇ ਰਾਜਾ ਵੜਿੰਗ ਨੇ ਸਖ਼ਤ ਇਤਰਾਜ਼ ਜਤਾਇਆ ਸੀ, ਵੜਿੰਗ ਨੇ ਖਹਿਰਾ ਨੂੰ ਕਿਹਾ ਸੀ ਕੇ ਬਿਨ ਮੰਗੇ ਸਲਾਹ ਨਾ ਦਿਆ ਕਰੋ, ਇਸ ਨਾਲ ਇਜ਼ੱਤ ਘੱਟ ਜਾਂਦੀ ਹੈ ,ਰਾਜਾ ਦੇ ਇਸ ਬਿਆਨ ਤੋਂ ਬਾਦ ਹੁਣ ਪਾਰਟੀ ਇੰਚਾਰਜ ਨੇ ਖਹਿਰਾ ਤੋਂ ਪਾਰਟੀ ਫੋਰਮ ਦੀ ਬਜਾਏ ਸੋਸ਼ਲ ਮੀਡੀਆ 'ਤੇ ਸਿੱਧੀ ਗੱਲ ਕਰਨ 'ਤੇ ਜਵਾਬ ਮੰਗਿਆ ਹੈ। #SukhpalKhaira #HarishChodwary #PunjabCongress